So Dukh Kaisa Pavai: True Homeopathic Stories
Gobinder S Samrao
(0)
$10.00
Size: 6" x 9"
Binding: Perfect Bound
ਹੋਮਿਓਪੈਥੀ ਕੇਵਲ ਇਕ ਚੱਕਿਤਸਾ ਪੱਧਤੀ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਕੁਦਰਤ ਦਾ ਇਕ ਵੱਡਮੂਲਾ ਤੋਹਫਾ ਹੈ। ਉਂਜ ਤਾਂ ਇਸ ਦੇ ਮੂਲ ਸਿਧਾਂਤਾਂ ਦਾ ਦੁਨੀਆਂ ਨੂੰ ਮੋਟੇ ਰੂਪ ਵਿਚ ਸਦੀਆਂ ਤੋਂ ਪਤਾ ਸੀ ਪਰ ਅਠਾਰਵੀਂ ਸਦੀ ਦੇ ਅੰਤ ਵਿਚ ਡਾਕਟਰ ਸੈਮੂਅਲ ਹੈਨੀਮੈਨ ਨੇ ਇਸ ਨੂੰ ਵਿਧੀਵਤ ਰੂਪ ਵਿਚ ਸਥਾਪਤ ਕੀਤਾ। ਇਸ ਇਲਾਜ਼ ਪ੍ਰਣਾਲੀ ਨੇ ਜੱਟਿਲ ਤੋਂ ਜੱਟਿਲ ਰੋਗਾਂ ਦਾ ਇਲਾਜ਼ ਸੰਭਵ ਕੀਤਾ ਹੈ ਤੇ ਮੈਡੀਕਲ ਸਾਇੰਸ ਨੂੰ ਠੋਸ ਅਰਥਾਂ ਵਿਚ ਇਕ ਸਹੀ ਤੇ ਵਿਗਿਆਨਕ ਸੇਧ ਦਿੱਤੀ ਹੈ।
ਮੌਜ਼ੂਦਾ ਐਲੋਪੈਥਿਕ ਸਿਸਟਮ ਅਧੁਨਿਕ ਫਾਰਮੇਸੀਆਂ ਵਿਚ ਤਿਆਰ ਕੀਤੇ ਮਨਸੂਈ ਰਸਾਇਣਕ ਸੰਯੋਗਾਂ ਨੂੰ ਦਵਾਈਆਂ ਦੇ ਤੌਰ ਤੇ ਵਰਤਦਾ ਹੈ। ਅੱਜ ਕੱਲ ਦੇ ਐਲੋਪੈਥਿਕ ਡਾਕਟਰ ਇਹਨਾਂ ਕੌੜੀਆਂ ਕਸਿਆਲੀਆਂ ਤੇ ਸ਼ਰੀਰ ਦੇ ਜੈਵਾਣੂ-ਤੱਤਾਂ ਨੂੰ ਨਸ਼ਟ ਕਰਨ ਵਾਲੀਆਂ ਦਵਾਈਆਂ ਨੂੰ ਕੈਪਸੂਲਾਂ ਵਿਚ ਬੰਦ ਕਰਕੇ ਜਾਂ ਟੀਕਿਆਂ ਰਾਹੀਂ ਮਨੁੱਖੀ ਦੇਹ ਵਿਚ ਦਾਖਲ ਕਰਦੇ ਹਨ। ਇਸ ਇਲਾਜ਼ ਪ੍ਰਣਾਲੀ ਰਾਹੀਂ ਰੋਗਾਂ ਦਾ ਇਲਾਜ਼ ਤਾਂ ਮੁਸ਼ ...